ਹਰਿਆਣਾ ਖ਼ਬਰਾਂ

ਮਹਾਰਿਸ਼ੀ ਕਸ਼ਯਪ ਦੀ ਪ੍ਰੇਰਣਾਦਾਇਕ ਸ਼ਖਸੀਅਤ ਸਦਾ ਮਨੁੱਖਤਾ ਦਾ ਮਾਰਗਦਰਸ਼ਨ ਕਰਦੀ ਰਵੇਗੀ- ਨਾਇਬ ਸਿੰਘ ਸੈਣੀ

ਚੰਡੀਗੜ੍ਹ   ( ਜਸਟਿਸ ਨਿਊਜ਼  )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਇੱਕ ਸਰਕਾਰੀ ਸੰਸਥਾਨ ਦਾ ਨਾਮ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਸ ਦੇ ਇਲਾਵਾ, ਉਨ੍ਹਾਂ ਨੇ ਤੀਰਥ ਸਥਾਨ ਕੁਰੂਕਸ਼ੇਤਰ ਅਤੇ ਕਪਾਲ ਮੋਚਨ ਵਿੱਚ ਸਥਾਪਿਤ ਕਸ਼ਯਪ ਰਾਜਪੂਤ ਧਰਮਸ਼ਾਲਾਂ ਦੇ ਵਿਸਥਾਰ ਲਈ 21-21 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।

ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਵਿੱਚ ਸੰਤ-ਮਹਾਪੁਰੱਖ ਵਿਚਾਰ ਸਨਮਾਣ ਅਤੇ ਪ੍ਰਸਾਰ ਯੋਜਨਾ ਤਹਿਤ ਪ੍ਰਬੰਧਿਤ ਰਾਜ ਪੱਧਰੀ ਮਹਾਰਿਸ਼ੀ ਕਸ਼ਯਪ ਜਯੰਤੀ ਸਮਾਰੋਹ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

ਇਸ ਮੌਕੇ ‘ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿੱਚ ਇੱਕ ਚੌਂਕ ਦਾ ਨਾਮ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਰੱਖਣ ਅਤੇ ਲਾਡਵਾ, ਕੁਰੂਕਸ਼ੇਤਰ ਜਾਂ ਇੰਦਰੀ ਵਿੱਚ ਕਸ਼ਯਪ ਰਾਜਪੂਤ ਧਰਮਸ਼ਾਲਾ ਦੀ ਸਥਾਪਨਾ ਲਈ ਫਿਜਿਬਿਲਿਟੀ ਚੈਕ ਕਰਵਾ ਕੇ ਪਲਾਟ ਉਪਲਬਧ ਕਰਵਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜ ਵੱਲੋਂ ਰੱਖੀ ਗਈ ਹੋਰ ਸਾਰੀ ਮੰਗਾਂ ਦੀ ਫਿਜਿਬਿਲਿਟੀ ਚੈਕ ਕਰਵਾਉਣ ਲਈ ਸਬੰਧਿਤ ਵਿਭਾਗ ਨੂੰ ਭੇਜ ਕੇ ਇਸ ਨੂੰ ਪ੍ਰਾਥਮਿਕਤਾ ‘ਤੇ  ਪੂਰਾ ਕਰਵਾਉਣ ਦਾ ਕੰਮ ਕੀਤਾ ਜਾਵੇਗਾ।੦

ਮਹਾਰਿਸ਼ੀ ਕਸ਼ਯਪ ਨੂੰ ਭਾਰਤੀ ਸਭਿਆਚਾਰ ਅਤੇ ਅਧਿਆਤਮਿਕਤਾ ਦਾ ਚਾਨਣ ਮੁਨਾਰਾ ਦੱਸਦੇ ਹੋਏ ਕਿਹਾ ਕਿ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੁਨਿਰਾਜ ਕਸ਼ਯਪ ਨੇ ਗਿਆਨ, ਤੱਪ ਅਤੇ ਖੋਜ ਨਾਲ ਮਨੁੱਖੀ ਸਭਿਆਚਾਰ ਨੂੰ ਨਵੀਂ ਦਿਸ਼ਾ ਦਿੱਤੀ। ਅਜਿਹੇ ਮਹਾਨ ਰਿਸ਼ੀ ਦੀ ਪ੍ਰੇਰਣਾਦਾਇਕ ਸ਼ਖਸੀਅਤ ਸਦਾ ਮਨੁੱਖਤਾ ਦਾ ਮਾਰਗਦਰਸ਼ਨ ਕਰਦੀ ਰਵੇਗੀ।

ਮਹਾਰਿਸ਼ੀ ਕਸ਼ਯਪ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਸ਼ਯਪ ਸਮਾਜ ਦਾ ਇਤਿਹਾਸ ਪੁਰਾਣੇ ਸਮੇਂ ਤੋਂ ਹੀ ਸ਼ਾਨਦਾਰ ਰਿਹਾ ਹੈ। ਇਸ ਸਮਾਜ ਨੇ ਰਾਮਾਇਣ ਕਾਲ ਵਿੱਚ ਨਿਸ਼ਾਦ ਵਰਗੇ ਸ਼ਕਤੀਸ਼ਾਲੀ ਰਾਜਾ ਦਿੱਤੇ। ਆਜਾਦੀ ਦੇ ਆਂਦੋਲਨ ਵਿੱਚ ਵੀ ਇਸ ਸਮਾਜ ਨੇ ਸ਼ਲਾਂਘਾਯੋਗ ਭੂਮਿਕਾ ਨਿਭਾਈ।

ਪ੍ਰਧਾਨ ਮੰਤਰੀ ਦਾ ਦਲੇਰਾਨਾ ਫੈਸਲਾ ਯੋਗਤਾ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ ਭਾਰਤੀ ਸੇਨਾ ਦੀ ਵੀਰਤਾ ਨਾਲ ਪੂਰੀ ਦੁਨਿਆ ਹੈਰਾਨ

          ਉਨ੍ਹਾਂ ਨੇ ਕਿਹਾ ਕਿ ਇਸ ਸਮਾਜ ਨੇ ਮਹਾਰਿਸ਼ੀ ਕਸ਼ਯਪ ਜੀ ਦੇ ਆਦਰਸ਼ਾਂ ਅਤੇ ਸਿਧਾਂਤਾ ਸ਼ਤੇ ਚਲਦੇ ਹੋਏ ਦੇਸ਼ ਨਿਰਮਾਣ ਵਿੱਚ ਅਹਿਮ ਯੋਗਦਾਨ ਦਿੱਤਾ। ਹਾਲ ਹੀ ਵਿੱਚ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਦੁਖਦ ਘਟਨਾ ਤੋਂ ਬਾਅਦ ਸੰਕਲਪ ਲੈਅ ਕੇ ਕਿਹਾ ਕਿ ਜਿਸ ਨੇ ਵੀ ਸਾਡੇ ਭੋਲੇ ਭਾਲੇ ਲੋਕਾਂ ਨੂੰ ਮਾਰਣ ਦਾ ਕੰਮ ਕੀਤਾ ਹੈ ਹੁਣ ਉਨ੍ਹਾਂ ਦੀ ਰਹਿੰਦੀ ਖੁੰਹਦੀ ਜਮੀਨ ਨੂੰ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ। ਇਸ ਆਪਰੇਸ਼ਨ ਦੌਰਾਨ ਆਪ ਜਿਹੇ ਵੀਰਾਂ ਦੇ ਬਲਬੂਤੇ ਭਾਰਤ ਦੇਸ਼ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰੰਖਣ ਕਰਨ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦਲੇਰਾਨਾ ਫੈਸਲਾ ਯੋਗਤਾ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ ਭਾਰਤੀ ਸੇਨਾ ਦੀ ਵੀਰਤਾ ਨਾਲ ਪੂਰੀ ਦੁਨਿਆ ਹੈਰਾਨ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਕੌਮ, ਵਿਸ਼ਵ ਗੁਰੂ ਅਤੇ ਸਭਿਆਚਾਰ ਮਹਾਸ਼ਕਤੀ ਬਨਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਕੰਮ ਵਿੱਚ ਕਸ਼ਯਪ ਦੀ ਭੂਮਿਕਾ ਨਿਰਣਾਇਕ ਹੋਵੇਗੀ।

ਮਿਸ਼ਨ ਅੰਤਯੋਦਿਆ ਦੇ ਤਹਿਤ ਗਰੀਰ ਪਰਿਵਾਰਾਂ ਦਾ ਕੀਤਾ ਜਾ ਰਿਹਾ ਉਤਥਾਨ

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸੰਤ ਮਹਾਪੁਰੁਸ਼ ਸਨਮਾਨ ਵਿਚਾਰ ਪ੍ਰਸਾਰ ਯੋਜਨਾ ਰਾਹੀਂ ਸਮਾਜ ਵਿੱਚ ਮਹਾਪੁਰੁਸ਼ਾਂ ਦੇ ਸੰਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਯਕੀਨੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਮਹਾਪੁਰੁਸ਼ਾਂ ਦੇ ਬਰਾਬਰੀ ਦੇ ਸੰਦੇਸ਼ ਨੂੰ ਸਾਕਾਰ ਕਰਨ ਲਈ ਮੌਜੂਦਾ ਸਰਕਾਰ ਵੱਲੋਂ ਗਰੀਬ ਵਿਅਕਤੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਈ ਭਲਾਈਯੋਗ ਯੋਜਨਾਵਾਂ ਚਲਾਈ ਜਾ ਰਹੀ ਹੈ।

ਗਰੀਬ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਚਲਾਈ ਜਾ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਪਿਛਲੇ ਸਾਢੇ  10 ਸਾਲਾਂ ਵਿੱਚ ਸਭਦਾ ਸਾਥ, ਸਭਦਾ ਵਿਕਾਸ, ਸਭਦਾ ਪ੍ਰਯਾਸ ਦੇ ਮੂਲ ਮੰਤਰ ‘ਤੇ ਚਲਦੇ ਹੋਏ ਗਰੀਬ ਤੋਂ ਗਰੀਬ ਪਰਿਵਾਰਾਂ ਨੂੰ ਆਰਥਿਕ ਰੂਪ ਨਾਲ ਸਸ਼ਕਤ ਬਣਾ ਰਹੀ ਹੈ। ਪਿਛੜੇ ਵਰਗ ਦੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਵਿੱਚ 27 ਫੀਸਦੀ ਰਿਜ਼ਰਵੇਸ਼ਨ ਦਿੱਤਾ ਜਾ ਰਿਹਾ ਹੈ। ਨਾਲ ਹੀ ਪਿਛੜੇ ਵਰਗਾਂ ਲਈ ਕ੍ਰੀਮੀ ਲੇਅਰ ਦੀ ਆਮਦਣ ਸੀਮਾ ਨੂੰ 6 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਚੌਣਾਂ ਵਿੱਚ ਕਸ਼ਯਪ ਸਮਾਜ ਦੀ ਮਦਦ ਨਾਲ ਸੂਬੇ ਵਿੱਚ ਤੀਜੀ ਬਾਰ ਸਰਕਾਰ ਬਨਣ ਤੋਂ ਬਾਅਦ ਸੂਬੇ ਦੇ ਸਰਵਪੱਖੀ ਵਿਕਾਸ ਲਈ ਤੇਜ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਵਿੱਚੋਂ 19 ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ ਅਤੇ 90 ਜਲਦ ਹੀ ਪੂਰੇ ਕੀਤੇ ਜਾਂਣਗੇ।

ਕਸ਼ਯਪ ਸਮਾਜ ਦਾ ਰਿਹਾ ਸ਼ਾਨਦਾਰ ਇਤਿਹਾਸ-ਰਾਮਕੁਮਾਰ ਕਸ਼ਯਪ

ਇਸ ਮੌਕੇ ‘ਤੇ ਪੋ੍ਰਗਰਾਮ ਦੀ ਅਗਵਾਈ ਕਰਦੇ ਹੋਏ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਯਪ ਨੇ ਪ੍ਰੋਗਰਾਮ ਵਿੱਚ ਪਹੁੰਚਣ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕਸ਼ਯਪ ਸਮਾਜ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਰਾਮਾਇਣ ਕਾਲ ਵਿੱਚ ਰਾਜਾ ਨਿਸ਼ਾਦ, ਭਗਤ ਪ੍ਰਹਲਾਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚ ਭਾਈ ਹਿੰਮੱਤ ਸਿੰਘ ਕਸ਼ਯਪ ਵੀ ਇਸੇ ਸਮਾਜ ਦੀ ਦੇਨ ਹਨ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਕਸ਼ਯਪ ਜਯੰਤੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਅੱਗੇ ਸਮਾਜ ਦੇ ਆਗੂਆਂ ਵੱਲੋਂ ਰੱਖੀ ਗਈ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ।

ਸੂਬੇ ਸਰਕਾਰ ਅੰਤਮ ਵਿਅਕਤੀ ਨੂੰ ਮੁੱਖ ਧਾਰਾ ਨਾਲ ਜੋੜ ਰਹੀ  ਕ੍ਰਿਸ਼ਣ ਕੁਮਾਰ ਬੇਦੀ

ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸਾਡੇ ਆਦਰਸ਼ ਪੁਰੁਸ਼ਾਂ ਦੇ ਜੋ ਮਹਾਨ ਵਿਚਾਰ ਅਤੇ ਸੋਚ ਸੀ ਉਹ ਪੂਰੀ ਮਨੁੱਖ ਜਾਤੀ ਦੀ ਭਲਾਈ ਲਈ ਸੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਅੰਤਯੋਦਿਆ ਦੀ ਭਾਵਨਾ ਨਾਲ ਗਰੀਬ ਤੋਂ ਗਰੀਬ ਵਿਅਕਤੀ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਅੰਤਮ ਵਿਅਕਤੀ ਨੂੰ ਮੁੱਖ ਧਾਰਾ ਨਾਲ ਜੋੜਾ ਜਾਵੇ ਇਸ ਦੇ ਲਈ ਰਾਜ ਸਰਕਾਰ ਨੇ ਕਈ ਭਲਾਈਯੋਗ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਗਰੀਬ ਵਰਗ ਦੇ ਸੱਚੇ ਹਿਤੈਸ਼ੀ ਹਨ ਅਤੇ ਉਨ੍ਹਾਂ ਦੇ ਦਰਵਾਜੇ ਸਾਰਿਆਂ ਲਈ  ਹਮੇਸ਼ਾਂ ਖੁਲ੍ਹੇ ਹਨ। ਉਨ੍ਹਾਂ ਨੇ ਮਹਾਰਿਸ਼ੀ ਕਸ਼ਯਪ ਜਯੰਤੀ ਸਮਾਰੋਹ ਵਿੱਚ ਪਹੁੰਚਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ‘ਤੇ ਵਿਧਾਇਕ ਜਗਮੋਹਨ ਆਨੰਦ, ਸਾਬਕਾ ਮੰਤਰੀ ਸੁਭਾਸ਼ ਸੁਧਾ, ਬੀਜੇਪੀ ਜ਼ਿਲ੍ਹਾ ਚੇਅਰਮੈਨ ਤੇਜਿੰਦਰ ਗੋਲਡੀ ਅਤੇ ਕਸ਼ਯਪ ਸਮਾਜ ਦੇ ਵੱਖ ਵੱਖ ਨੁਮਾਇੰਦੇ ਅਤੇ ਮਾਣਯੋਗ ਵਿਅਕਤੀ ਵੀ ਮੌਜੂਦ ਸਨ।

ਡ੍ਰੇਨਾਂ ਕਿਨਾਰੇ ਫੱਲਦਾਰ ਅਤੇ ਛਾਯਾਂਦਾਰ ਰੁੱਖ ਲਗਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ (  ਜਸਟਿਸ ਨਿਊਜ਼ ) ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਡੇ੍ਰਨ ਦੀ ਸਫਾਈ ਦਾ ਕੰਮ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਸਫਾਈ ਕੰਮਾਂ ਦੀ ਡ੍ਰੋਨ ਨਾਲ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ ਤਾਂ ਜੋ ਸਫਾਈ ਦੀ ਸਹੀ ਰਿਪੋਰਟ ਤਿਆਰ ਕੀਤੀ ਜਾ ਸਕੇ। ਵੀਡੀਓਗ੍ਰਾਫੀ ਹੋਣ ‘ਤੇ ਇਸ ਦੀ ਜਾਣਕਾਰੀ ਮੁੱਖ ਦਫ਼ਤਰ ਵਿੱਚ ਵੀ ਭੇਜਣਾ ਯਕੀਨੀ ਕੀਤਾ ਜਾਵੇ।

ਉਦਯੋਗ ਅਤੇ ਵਣਜ ਮੰਤਰੀ ਨੇ ਸ਼ੁਕੱਰਵਾਰ ਨੂੰ ਝੱਜਰ ਜ਼ਿਲ੍ਹੇ ਦੇ ਏਮਸ ਬਾਢਸਾ ਸਥਿਤ ਸੀਵਰੇਜ ਟ੍ਰੀਟਮੇਂਟ ਪਲਾਂਟ, ਮੁੰਡਾ ਖੇੜਾ ਪੰਪ ਹਾਉਸ, ਯਾਕੂਬਪੁਰ ਐਸਪੀਟੀ ਚੈਨਲ ਅਤੇ ਰਿਲਾਇੰਸ ਐਮਈਟੀ ਵਿੱਚ ਆਉਟ ਫਾਲ ਆਫ਼ ਡ੍ਰੇਨ ਨੰਬਰ ਅੱਠ ਦੀ ਜਾਂਚ ਕਰਨ ਬਾਅਦ ਇਹ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਬਰਸਾਤ ਦੇ ਸੀਜ਼ਨ ਵਿੱਚ ਡ੍ਰੇਨਾਂ ਦੇ ਕਿਨਾਰਿਆਂ ‘ਤੇ ਫੱਲਦਾਰ ਅਤੇ ਛਾਯਾਂਦਾਰ ਰੁੱਖ ਲਗਾਏ ਜਾਣ। ਇਸ ਦੇ ਲਈ ਵਨ ਵਿਭਾਗ ਵੱਲੋਂ ਪੌਧ ਮੁਹੱਇਆ ਕਰਾਈ ਜਾਵੇਗੀ ਅਤੇ ਐਨਜੀਓ ਅਤੇ ਵਾਤਾਵਰਣ ਪ੍ਰੇਮਿਆਂ ਦੀ ਮਦਦ ਨਾਲ ਪੌਧ ਲਗਾਉਣ ਅਤੇ ਦੇਖਭਾਲ ਵੀ ਕਰਵਾਈ ਜਾਵੇਗੀ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਐਸਟੀਪੀ ਦੀ ਪੂਰੀ ਸਮਰਥਾ ਦਾ ਉਪਯੋਗ ਕਰਣ। ਮੰਤਰੀ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਬਾਢਸਾ ਐਸਟੀਪੀ ਦੀ ਸਮਰਥਾ 550 ਐਮਐਲਡੀ ਹੈ। ਫਿਲਹਾਲ ਗੁਰੂਗ੍ਰਾਮ ਵੱਲੋਂ 300 ਐਮਐਲਡੀ ਯੂਜ਼ਡ ਪਾਣੀ ਆ ਰਿਹਾ ਹੈ, ਜਿਨ੍ਹੀ ਸਪਲਾਈ ਹੋ ਰਹੀ ਹੈ, ਉਸ ਨੂੰ ਟ੍ਰੀਟ ਕਰ ਅੱਗੇ ਸਿੰਚਾਈ ਲਈ ਉਪਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਠ ਪੰਪ ਸੈਟ ਕੰਮ ਕਰ ਰਹੇ ਹਨ। ਲਗਭਗ 75 ਫੀਸਦੀ ਬਿਜਲੀ ਦੀ ਸਪਲਾਈ ਸੋਲਰ ਸਿਸਟਮ ਨਾਲ ਇਨ ਹਾਉਸ ਪੂਰੀ ਕੀਤੀ ਜਾ ਰਹੀ ਹੈ।

ਉਦਯੋਗ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਲਗਾਤਾਰ ਯਤਨ ਹੈ ਕਿ ਲੋਕਾਂ ਨੂੰ ਬੇਹਤਰ ਬੁਨਿਆਦੀ ਸਹੂਲਤਾਂ ਮਿਲਣ। ਸੂਬੇ ਵਿੱਚ ਮੁੱਢਲੀਆਂ ਅਤੇ ਬੁਨਿਆਦੀ ਸਹੂਲਤਾਂ ਚੰਗੀ ਹੁਣਗਿਆਂ ਤਾਂ ਸੂਬੇ ਵਿੱਚ ਨਿਵੇਸ਼ ਆਵੇਗਾ ਅਤੇ ਨੌਜੁਆਨਾਂ ਨੂੰ ਰੁਜਗਾਰ ਵੀ ਮਿਲੇਗਾ।

ਬਾਗ਼ਬਾਨੀ ਵਿਭਾਗ ਦੀਆਂ 7 ਸੇਵਾਵਾਂ ਸੇਵਾ ਦੇ ਅਧਿਕਾਰ ਕਾਨੂੰਨ ਦੇ ਦਾਇਰੇ ਵਿੱਚ

ਚੰਡੀਗੜ੍ਹ  ( ਜਸਟਿਸ ਨਿਊਜ਼  )-ਹਰਿਆਣਾ ਸਰਕਾਰ ਨੇ ਬਾਗ਼ਬਾਨੀ ਵਿਭਾਗ ਦੀਆਂ 7 ਸੇਵਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੇ ਦਾਇਰੇ ਵਿੱਚ ਲਿਆਂਦਾ ਹੈ ਅਤੇ ਇਨ੍ਹਾਂ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਬਾਗ਼ਬਾਨੀ ਵਿਭਾਗ ਤਹਿਤ ਹੌਰਟਨੈਟ ਅਧੀਨ ਪੂਰੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਅਰਜ਼ੀ ਸਵੀਕਾਰ ਕਰਨ, ਭਾਵਾਂਤਰ ਭਰਪਾਈ ਯੋਜਨਾ ਤਹਿਤ ਦਾਵੇਦਾਰ ਵੱਲੋਂ ਦਾਅਵਾ ਜਮ੍ਹਾਂ ਕਰਾਉਣ ਤੋਂ ਬਾਅਦ ਪੋ੍ਰਤਸਾਹਨ ਦੇ ਨਿਪਟਾਨ ਅਤੇ ਮੁੱਖ ਮੰਤਰੀ ਬਾਗ਼ਬਾਨੀ ਬੀਮਾ ਯੋਜਨਾ ਅਧੀਨ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਤੋਂ ਬਾਅਦ ਦਾਅਵੇ ਦੇ ਨਿਪਟਾਨ ਲਈ 21 ਦਿਨਾਂ ਦੀ ਸਮਾਂ-ਸੀਮਾ ਨਿਰਧਾਰਿਤ ਕੀਤੀ ਗਈ ਹੈ।

ਨਰਸਰ ਫੱਲ ਲਾਇਸੈਂਸ ਅਤੇ ਨਰਸਰੀ ਬੀਜ ਲਾਇਸੈਂਸ 90 ਦਿਨਾਂ ਅੰਤਰ ਪ੍ਰਦਾਨ ਕੀਤਾ ਜਾਵੇਗਾ। ਹੌਰਟਨੈਟ ਅਧੀਨ ਫੰਡ ਦੀ ਉਪਲਬਧਤਾ ਦੇ ਆਧਾਰ ‘ਤੇ ਭੌਤਿਕ ਤਸਦੀਕ ਤੋਂ ਬਾਅਦ ਸਬਸਿਡੀ ਦੀ ਵੰਡ 30 ਦਿਨਾਂ ਅੰਦਰ ਜਦੋਂਕਿ ਪੂਰੇ ਦਸਤਾਵੇਜ਼ ਅਤੇ ਕਿਸਾਨ ਉਤਪਾਦਕ ਸੰਗਠਨ ਦੇ ਗਠਨ ਦੀ ਵਿਵਹਾਰਤਾ ਰਿਪੋਰਟ ਜਮ੍ਹਾਂ ਕਰਾਉਣ ਤੋਂ ਬਾਅਦ ਕਿਸਾਨ ਉਤਪਾਦਕ ਸੰਗਠਨ ਦਾ ਸੂਚੀਕਰਨ 45 ਦਿਨਾਂ ਅੰਦਰ ਕੀਤਾ ਜਾਵੇਗਾ।

ਕੋਵਿਡ-19 ਦੀ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਸਿਹਤ ਵਿਭਾਗ-ਆਰਤੀ ਸਿੰਘ ਰਾਓ

ਕਿਹਾ- ਚਿੰਤਾ ਦੀ ਕੋਈ ਗੱਲ ਨਹੀਂ, ਸਾਵਧਾਨੀ ਬਰਤਣ

ਚੰਡੀਗੜ੍ਹ   (  ਜਸਟਿਸ ਨਿਊਜ਼ ) ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੂੰ ਵੇਖਦੇ ਹੋਏ, ਹਰਿਆਣਾ ਸਿਹਤ ਵਿਭਾਗ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਲੋਕਾਂ ਦੀ ਸੁਰੱਖਿਆ ਅਤੇ ਤਿਆਰੀਆਂ ਨੂੰ ਯਕੀਨੀ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।

ਹਰਿਆਣਾ ਵਿੱਚ ਮੌਜ਼ੂਦਾ ਸਮੇਂ ਵਿੱਚ ਕੋਵਿਡ-19 ਦੇ ਚਾਰ ਸਰਗਰਮ ਮਾਮਲੇ ਹਨ ਜਿਨ੍ਹਾਂ ਵਿੱਚੋਂ ਗੁਰੂਗ੍ਰਾਮ ਵਿੱਚ 2 ਅਤ ਫਰੀਦਾਬਾਦ ਵਿੱਚ 2, ਜਿਨ੍ਹਾਂ ਦਾ ਕੋਈ ਕੌਮਾਂਤਰੀ ਯਾਤਰਾ ਇਤਿਹਾਸ ਨਹੀਂ ਹੈ। ਸਾਰੇ 4 ਮਾਮਲਿਆਂ ਵਿੱਚ ( 2 ਪੁਰਖ ਅਤੇ 2 ਮਹਿਲਾ ) ਹਲਕੇ ਲੱਛਣ ਹਨ ਅਤੇ ਉਹ ਘਰ ਵਿੱਚ ਹੀ ਕੁਆਰੰਟੀਨ ਕੀਤੇ ਗਏ ਹਨ। ਹਸਪਤਾਲ ਵਿੱਚ ਭਰਤੀ ਹੋਣ ਦੀ ਕੋਈ ਲੋੜ ਨਹੀਂ ਹੈ ਅਤੇ ਸਾਰੇ ਮਰੀਜ਼ ਨਿਯਮਤ ਡਾਕਟਰੀ ਨਿਗਰਾਨੀ ਹੇਠ ਹਨ। ਵਿਸ਼ੇਸ਼ ਤੌਰ ‘ਤੇ ਸਾਰੇ 4 ਵਿਅਕਤੀਆਂ ਨੂੰ ਪਹਿਲਾਂ ਹੀ ਕੋਵਿਡ-19 ਵਿਰੋਧੀ ਟੀਕਾ ਲਗਾਇਆ ਗਿਆ ਸੀ, ਜਿਸ ਨਾਲ ਲੱਛਣਾਂ ਨੂੰ ਘੱਟ ਤੋਂ ਘੱਟ ਰੱਖਣ ਵਿੱਚ ਮਦਦ ਮਿਲੀ ਹੈ।  ਗੁਰੂਗ੍ਰਾਮ ਜ਼ਿਲ੍ਹੇ ਦਾ ਇੱਕ ਵਿਅਕਤੀ ਜੋ ਪਹਿਲਾਂ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ, ਉਹ ਪਹਿਲਾਂ ਹੀ ਠੀਕ ਹੋ ਚੁੱਕਾ ਹੈ।

ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਰੂਪ ਹਲਕਾ ਅਤੇ ਕੰਟਰੋਲ ਵਿੱਚ ਹੈ, ਅਤੇ ਅਸੀ ਸਮੇਂ-ਸਮੇਂ ‘ਤੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈਆਂ ਸਾਰੀ ਸਲਾਹਾਂ ਦੀ ਪਾਲਣਾ ਕਰ ਰਹੇ ਹਾਂ। ਨਾਗਰਿਕਾਂ ਨੂੰ ਸਲਾਹ ਦਿੱਦੀ ਜਾਂਦੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਕੋਵਿਡ-ਉਚੀਤ ਵਿਵਹਾਰ ਦੀ ਪਾਲਣਾ ਕਰਦੇ ਰਹਿਣ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਤਿਆਰੀ ਯਕੀਨੀ ਕਰਨ ਲਈ ਰਾਜਭਰ ਦੇ ਸਿਵਿਲ ਸਰਜਨਾਂ ਨੂੰ ਰਸਦ ਅਤੇ ਇਲਾਜ ਸਹੂਲਤਾਂ ਨੂੰ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਨਾਗਰੀਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦੀ ਹੈ।

ਇਹ ਜ਼ਿਕਰਯੋਗ ਹੈ ਕਿ ਜਦੋਂਕਿ ਕੋਵਿਡ-19 ਨੂੰ ਹੁਣ ਇੱਕ ਹੋਰ ਤਰ੍ਹਾਂ ਦਾ ਵਾਇਰਲ ਇਨਫੈਕਸ਼ਨ ਮੰਨਿਆ ਜਾਂਦਾ ਹੈ, ਫਿਰ ਵੀ ਬੁਨਿਆਦੀ ਸਾਵਧਾਨਿਆਂ ਜਿਵੇਂ ਕਿ ਹੱਥਾਂ ਦੀ ਸਫਾਈ, ਭੀੜ-ਭਾੜ ਵਾਲੇ ਖੇਤਰਾਂ ਵਿੱਚ ਮਾਸਕ ਪਹਿਨਣਾ ਅਤੇ ਬਲੋੜੇ ਇੱਕਠਾ ਤੋਂ ਬੱਚਣਾ ਜ਼ਰੂਰੀ ਹੈ।

ਆਊਟਸੋਰਸਿੰਗ ਪਾਲਿਸੀ ਭਾਗ-2 ਦੇ ਕਰਮਚਾਰੀਆਂ ਦੀ ਇਕਰਾਰਨਾਮੇ ਦੀ ਮਿਆਦ 30 ਜੂਨ ਤੱਕ ਵਧੀ

ਚੰਡੀਗੜ੍ਹ  (  ਜਸਟਿਸ ਨਿਊਜ਼ )-ਹਰਿਆਣਾ ਸਰਕਾਰ ਨੇ ਵੱਖ ਵੱਖ ਵਿਭਾਗਾਂ/ਬੋਰਡਾਂ/ਨਿਗਮਾਂ ਆਦਿ ਵੱਲੋਂ ਆਊਟਸੋਰਸਿੰਗ ਪਾਲਿਸੀ ਭਾਗ-2 ਦੇ ਤਹਿਤ ਨਿਯੁਕਤ ਕਰਮਚਾਰੀਆਂ ਦੀ ਇਕਰਾਰਨਾਮੇ ਦੀ ਮਿਆਦ ਨੂੰ 30 ਜੂਨ ਤੱਕ ਇੱਕਮੁਸ਼ਤ ਆਧਾਰ ‘ਤੇ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪਰ ਇਸ ਦੇ ਲਈ ਹਰਿਆਣਾ ਕੌਸ਼ਲ  ਰੁਜ਼ਗਾਰ ਨਿਗਮ ਵੱਲੋਂ 25 ਮਾਰਚ,2025 ਨੂੰ ਜਾਰੀ ਕੀਤੇ ਗਏ ਮੈਮੋਰੰਡਮ ਵਿੱਚ ਦੱਸੀਆਂ ਗਈਆਂ ਸ਼ਰਤਾਂ ਪੂਰੀ ਹੋਣੀ ਜ਼ਰੂਰੀ ਹਨ।

ਮੁੱਖ ਸਕੱਤਰ ਦਫ਼ਤਰ ਵੱਲੋਂ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ 28 ਫਰਵਰੀ,2025 ਨੂੰ ਜਾਰੀ ਨਿਰਦੇਸ਼ਾਂ ਤਹਿਤ ਮਨਜ਼ੂਰਸ਼ੁਦਾ ਅਸਾਮੀਆਂ ਵਿਰੁੱਧ ਨਿਯੁਕਤ ਭਾਗ-2 ਕਰਮਚਾਰੀਆਂ ਦੀ ਇਕਰਾਰਨਾਮੇ ਦੀ ਮਿਆਦ ਨੂੰ 01 ਜਨਵਰੀ,2025 ਤੋਂ 31 ਮਾਰਚ, 2025 (3 ਮਹੀਨੇ) ਤੱਕ ਵਧਾਉਣ ਦਾ ਫ਼ੈਸਲਾ ਲਿਆ ਸੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin